ਕਰਨ ਗੁਲਾਮੀ ਬਾਜ਼ ਨੀ ਗਿੱਝਦੇ।
ਮੀਹਾਂ ਵਿੱਚ ਤਾਰੇ ਨਹੀ ਭਿੱਜਦੇ।
ਸਾਡੀ ਤਾਂ ਥੋੜ੍ਹੀ ਤਸੀਰ ਪੁਰਾਣੀ,
ਸਭ ਅੱਗੇ ਨਹੀ ਹੁੰਦੇ ਸਿਜਦੇ।
ਕੱਲ ਤਾਂ ਸਭ ‘ਨਾ ਖੜ੍ਹ ਜਾਂਦੇ ਸਾਂ,
ਅੱਜ ਨਹੀ ਅਸੀਂ ਕਿਸੇ ਤੇ ਧਿਜਦੇ।
ਖਾਸ ਤੋਂ ਆਮ ਬਣਾਂ ਦਿੰਨੇ ਆਂ,
ਸਿਆਣੇ ਹੋ ਗਏ ਹੁਣ ਨਹੀ ਖਿਝਦੇ।
ਮੈ ਤਾਂ ਤੱਕੇ ਆਪਣਿਆਂ ਦੇ ਘਰ,
ਸਾਡੀ ਹਾਰ ਦੇ ਬੱਕਰੇ ਰਿੱਝਦੇ ।
ਸੁਣਿਆਂ ਓਹਨਾ ਬੰਗਲੇ ਥੱਪ ਲਏ,
ਹੱਡ ਦੀਆਂ ਇੱਟਾਂ ਮਾਸ ਦੇ ਮਿੱਝ ਦੇ।
ਚੱਲ ਗੁਰਸ਼ਰਨ ਸਿਆਂ ਛੱਡ ਗੱਲ ਨੂੰ,
ਰੋਕ ਨਾ ਹੁਣ ਨਜ਼ਰਾਂ ਚੋਂ ਡਿੱਗ ਦੇ ।
ਗੁਰਸ਼ਰਨ ਸਿੰਘ
Leave a comment