ਅਫਗਾਨ ਤੋਂ ਲੈ ਕੇ ਤਿੱਬਤ ਤੱਕ ਖਾਲਸਾ ਦਾ ਰਾਜ ਫੈਲਾਉਣ ਵਾਲੇ, ਸਾਰੀਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਲੇ, ਦੁਨੀਆ ਵਿੱਚ ਸਭ ਤੋਂ ਬਿਹਤਰੀਨ ਸ਼ਾਸਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਸੀ । ਉਹ ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸਨ, ਜਿੰਨ੍ਹਾਂ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗੁਰੂਦੁਆਰਾ, ਮੰਦਰ,ਮਸਜਿਦ ਦੇ ਨਾਲ ਸਕੂਲ ਖੋਲ੍ਹਣ ਦਾ ਹੁਕਮ ਦਿੱਤਾ ਜਾਂਦਾ ਸੀ| ਉਸ ਸਮੇਂ ਪੰਜਾਬ ਵਿੱਚ ਲੱਗਭਗ 80% ਮਰਦ ਅਤੇ ਲੱਗਭਗ 75% ਅੋਰਤਾਂ ਪੜ੍ਹੀਆਂ ਲਿਖੀਆਂ ਸਨ ਜਿਸਨੂੰ ਮਹਾਰਾਜੇ ਦੇ ਸਮੇਂ ਜਾਸੂਸੀ ਕਰਨ ਆਏ ਅੰਗਰੇਜ਼ ਨੇ ਆਪਣੀ ਕਿਤਾਬ ਵਿੱਚ ਲਿੱਖਿਆ । ਉਸ ਸਮੇਂ ਦਾ ਦੇਸ਼ ਪੰਜਾਬ ਦੁਨੀਆਂ ਚ ਸਭ ਤੋਂ ਵੱਧ ਪੜਿਆ ਲਿਖਿਆ ਦੇਸ਼ ਮੰਨਿਆ ਜਾਂਦਾ ਸੀ, ਸੱਚਮੁੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਮਰਨ ਮਗਰੋਂ ਪੰਜਾਬ ਦੀ ਤਕਦੀਰ ਵੀ ਮਰ ਗਈ ਜੋ ਹੁਣ ਵੀ ਦਰ ਦਰ ਠੋਕਰਾਂ ਖਾ ਰਹੀ ਹੈ।
ਅੰਮ੍ਰਿਤਸਰ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਦੋ ਵੱਡੇ ਅਤੇ ਕਈ ਛੋਟੇ ਬੁੱਤ ਲੱਗੇ ਹੋਏ ਹਨ |
ਮਹਾਰਾਜਾ ਰਣਜੀਤ ਸਿੰਘ ਸ਼ੇਰ ਦਿਲ ਰਾਜੇ ਨੂੰ ਯਾਦ ਕਰਦਿਆਂ..
ਤੁਰ ਗਿਆ ਛੱਡ ਪੰਜਾਬ ਦਾ ਤਖਤ ਸੁੰਞਾ,
ਹੁੰਦਾ ਸਾਡਾ ਸੀ ਸ਼ੇਰ-ਏ-ਪੰਜਾਬ ਰਾਜਾ।
ਹਰੇ ਭਰੇ ਸੰਸਾਰ ਦੇ ਬਾਗ ਵਿੱਚੋਂ,
ਸਾਡਾ ਸੁੱਕ ਗਿਆ ਫੁੱਲ ਗੁਲਾਬ ਰਾਜਾ।
ਚਾਲੀ ਸਾਲ ਦੇ ਸ਼ਾਸ਼ਨ ਕਾਲ ਅੰਦਰ,
ਰੁਕਣ ਦਿੱਤੇ ਨਾ ਕਿਸੇ ਦੇ ਕਾਜ ਰਾਜਾ।
ਉਹਦੇ ਵਰਗਾ ਨਾ ਜੰਮਿਆਂ ਫੇਰ ਮੁੜਕੇ,
ਫਰਾਕ ਦਿਲ ਦਾ ਬੇ- ਹਿਸਾਬ ਰਾਜਾ।
ਤਕੜੇ ਮਾੜੇ ਨੂੰ ਇੱਕ ਸਮਾਨ ਸਮਝੇ,
ਫਰਕ ਪਾਇਆ ਨਾ ਵਿੱਚ ਹਿਸਾਬ ਰਾਜਾ।
ਸਾਰੇ ਵੈਰੀਆਂ ਨੇ ਵਰਕੇ ਪਾੜ ਸੁੱਟੇ,
ਖੁੱਲ੍ਹੀ ਛੱਡ ਗਿਆ ਰਾਜ ਕਿਤਾਬ ਰਾਜਾ।
ਨਾਲ ਲੈ ਗਿਆ ਵਿੱਚ ਸਮੇਟ ਦਿਲ ਦੇ,
ਰਾਣੀ ਜਿੰਦਾਂ ਦੇ ਦਿਲ ਦੇ ਖਾਬ ਰਾਜਾ।
ਸੁੱਖ ਕੰਬੋਕੇ ‘ ਓਸ ਨੇ ਨਈਂ ਆਉਣਾ,
ਮਾਲੀ ਛੱਡ ਗਿਆ ਮਹਿਕਦਾ ਬਾਗ ਰਾਜਾ….!
Maharaja Ranjit ਸਿੰਘ.
Born on 13 November in the year 1780 in Gujranwala, a region of Punjab (now in Pakistan). At the young age of 10, he fought in a battle with bravery and valour.
MaharajaRanjitSingh passed away in 1839
At 17, he and his army fought against the king of #Afghanistan #ZamanShahDurrani and foiled his invasion of India. He was again defeated by Ranjit Singh in the Battle of Amritsar, Battle of Gujarat (both in 1797), and another Battle of Amritsar (1798).
Leave a comment