ਮੈਂ 2020, 2021, 2022, 2023 ਦੇ ਜੂਨ ਮਹੀਨੇ ‘ਚ ਅਜਿਹੀਆਂ ਫਲੈਕਸਾਂ ਹਰ ਗੁਰਦੁਆਰੇ ਬਾਹਰ ਲੱਗੀਆਂ ਨਹੀਂ ਦੇਖੀਆਂ।
ਕੀ ਤੁਸੀਂ ਕਦੇ ਪਹਿਲਾਂ ਦੇਖੀਆਂ ?
ਸਾਡੇ ਘੱਲੂਘਾਰੇ, ਕਤਲੇਆਮ, ਧੱਕੇਸ਼ਾਹੀ , ਇਤਿਹਾਸ ਉਹ ਸਭ ਅਸੀਂ ਕਿਸੇ ਸਿਆਸੀ ਪਾਰਟੀ ਦੇ ਦਿਖਾਇਆ ਤੇ ਨਹੀਂ ਦੇਖਣਾ। ਇਨ੍ਹਾਂ ਦੀ ਮਨਸ਼ਾ ਵੋਟਾਂ ਲੈਣ ਦੀ। ਤੇ ਇਹ ਸਾਡੇ ਵੱਡਿਆਂ ਨੇ ਪਿੰਡੇ ਤੇ ਹੰਡਾਇਆ ਹੋਇਆ ਹੈ। ਜਿਨ੍ਹਾਂ ਨੇ ਹੰਡਾਇਆ, ਜਿਨਾਂ ਦਾ ਨੁਕਸਾਨ ਹੋਇਆ ਉਹ ਅੱਜ ਵੀ ਰੋਂਦੇ ਨੇ। ਪਰ ਗਿਰਝਾਂ ਹਮੇਸ਼ਾ ਹੀ ਅਜਿਹੀਆਂ ਘਟਨਾਵਾਂ ਦੇ ਇੰਤਜ਼ਾਰ ‘ਚ ਰਹਿੰਦੀਆਂ ਨੇ ਤਾਂ ਜੋ ਇੱਥੋਂ ਕੁਝ ਕਮਾਇਆ ਜਾ ਜਾਕੇ।
ਕਾਸ਼ ਇਨ੍ਹਾਂ ਬੈਨਰਾਂ ‘ਚ ਬਰਗਾੜੀ ਕਾਂਡ ਦੀਆਂ ਵੀ ਫੋਟੋਆਂ ਸ਼ਾਮਲ ਹੁੰਦੀਆਂ…..
ਕਾਸ਼ ਇਨ੍ਹਾਂ ਬੈਨਰਾਂ ‘ਚ 328 ਸਰੂਪਾਂ ਬਾਰੇ ਵੀ ਲਿਖਿਆ ਹੁੰਦਾ…….
ਪਰ ਕੋਈ ਗੱਲ ਨਹੀਂ, ਜੇ ਲਿਖਿਆ ਨਹੀਂ….
ਬੋਲਦੇ ਜੋ ਨਈਂ ਲੋਕੀ ਵੇਖਦੇ ਤੇ ਪਏ ਨੇ
ਬੋਲਦੇ ਵੀ ਪਏ ਨੇ
ਤੇਰੀਆਂ ਏ ਪਾਟੀਆਂ ਪੁਰਾਣੀਆਂ ਚਲਾਕੀਆਂ
ਤੇ ਕੂੜ ਦਾ ਵਪਾਰ ਹੁਣ ਚੱਲ ਨਈਂਓ ਸਕਣਾ
ਅੰਨਿਆਂ ਦੇ ਦੌਰ ਦੇਆ ਕਾਣੇਆ ਵਿਚਾਰਿਆ
ਕਿਥੇ ਲੱਗਾ ਫਿਰਨਾਂ ਏ ?
Leave a comment