Billboard ਤੇ ਮੂਸਾ ਪਿੰਡ ਸਿੱਧੂ ਮੂਸੇ ਵਾਲੇ ਦੇ ਮਰਨ ਤੋਂ ਬਾਅਦ Billboard global 200 chart ਤੇ (5911)

ਸ਼ੁਭਦੀਪ ਨੇ ਮਰਨ ਤੋਂ ਬਾਅਦ ਇੱਕ ਵਾਰ ਮਿਲਾਏ Billboard ਤੇ ਮੂਸਾ ਪਿੰਡ

ਜਦੋਂ Sidhu Moose Wala ਦੇ ਬਲੌਕਬਸਟਰ ਟਰੈਕ 295 ਨੇ ‘Billboard Global 200 Chart’ ਚ ਜਗ੍ਹਾ ਬਣਾ ਕੇ ਇਤਿਹਾਸ ਸਿਰਜ ਦਿੱਤਾ ਹੈ।ਇਹ ਕਿਸੇ ਵੀ ਪੰਜਾਬੀ ਆਰਰਿਸਟ ਦਾ ਗਲੋਬਲ 200 ਚਾਰਟ’ਚ ਸ਼ਾਮਲ ਹੋਣ ਵਾਲਾ ਪਹਿਲਾ ਟਰੈਕ ਹੈ।ਇਸ’ਚ ਨਾਮ ਆਉਣਾ ਮਾਇਨੇ ਰੱਖਦਾ ਹੈ,ਕਿਉਂਕਿ ਇੱਥੇ ਤਕਰੀਬਨ ਸਾਰੇ ਹੀ ਗੀਤ ਅੰਗਰੇਜ਼ੀ,ਸਪੈਨਿਸ਼,ਫਰੈਂਚ,ਇਟਾਲੀਅਨ ਭਾਸ਼ਾਵਾਂ ਦੇ ਹੁੰਦੇ ਹਨ।ਕਿਸੇ ਪੰਜਾਬੀ ਗੀਤ ਦਾ ਵਿਸ਼ਵ ਦੇ ਟਾਪ-200 ਗੀਤਾਂ’ਚ ਆਉਣਾ ਬਹੁਤ ਵਿਲੱਖਣ ਵਰਤਾਰਾ ਹੈ।ਇਸ ਸਮੇਂ 295 ਟਰੈਕ 154ਵੇਂ ਸਥਾਨ’ਤੇ ਟਰੈਂਡ ਕਰ ਰਿਹਾ ਹੈ।

ਇਸ ਤੋਂ ਪਹਿਲਾਂ ਵੀ ਸ਼ੁਭਦੀਪ ਦੇ ਗੀਤ ਬਿਲਬੋਰਡ ਦੇ ਵੱਖ-ਵੱਖ ਚਾਰਟਾਂ’ਚ ਨਾਮ ਦਰਜ਼ ਕਰਵਾਉਣ’ਚ ਕਾਮਯਾਬ ਰਹੇ ਹਨ।ਇਹਨਾਂ ਗੀਤਾਂ ਵਿੱਚ Moosedrilla,Brown Shortie,GOAT,Bitch I am Back ਸ਼ਾਮਲ ਹਨ ਜੋ Billboard Excl. US(ਮਤਲਬ ਅਮਰੀਕਾ ਦੇ ਆਰਟਿਸਟ ਕੱਢ ਕੇ) ,Top Thriller Global Billboard Chart,Billboard Canadian Top 100 ਜਿਹੇ ਚਾਰਟ ਸ਼ਾਮਲ ਹਨ।

⬛ Billboard ਹੈ ਕੀ ਤੇ ਕਿਵੇਂ ਹੋਈ Billboards Charts ਦੀ ਸ਼ੁਰੂਆਤ?

Billboard ਨਿਊਯਾਰਕ ਸ਼ਹਿਰ ਤੋਂ ਛਪਦੇ ਸੰਗੀਤ ਤੇ ਮਨੋਰੰਜਨ ਜਗਤ ਦਾ ਇੱਕ ਬਹੁਤ ਹੀ ਮਸ਼ਹੂਰ ਤੇ ਰਸੂਖਦਾਰ ਮੈਗਜੀਨ ਹੈ।ਇਸਦੀ ਸ਼ੁਰੂਆਤ 128 ਵਰ੍ਹੇ ਪਹਿਲਾਂ 1894’ਚ ਅਮਰੀਕਾ ਦੇ ਹੀ ਸਿਨਸਿਨਾਟੀ ਸ਼ਹਿਰ ਤੋਂ ਹੋਈ ਤੇ ਸ਼ੁਰੂਆਤ’ਚ ਇਸ ਦਾ ਫੋਕਸ ਐਡਵਰਟਾਇਜ਼ਗ’ਤੇ ਸੀ।ਹੌਲੀ-ਹੌਲੀ ਇਸਨੇ ਅਮਰੀਕਾ ਦੀ entertainment indusrty ਚ ਬਹੁਤ ਹੀ ਅਹਿਮ ਸਥਾਨ ਬਣਾ ਲਿਆ।

Billboard ਨੇ ਸੰਗੀਤ ਨੂੰ ਹੋਰ ਪਹਿਲ ਦਿੰਦਿਆਂ ਆਪਣੇ ਰਸਾਲੇ’ਚ ‘Hit Parade’ ਦੇ ਨਾਮ ਹੇਠ ਸਭ ਤੋਂ ਮਸ਼ਹੂਰ ਤੇ ਵਿਕਰੀ ਵਾਲੀਆਂ ਰਿਕਾਰਡਿਗਾਂ ਦੀ ਰੈਂਕਵਾਈਜ਼ ਲਿਸਟ 4 ਜਨਵਰੀ 1936 ਨੂੰ ਛਾਪੀ।ਪਹਿਲੇ ਮਿਊਜ਼ਕ ਚਾਰਟ ਦੀ ਗਣਨਾ 1940’ਚ ਕੀਤੀ ਗਈ ਤੇ 1958′ ਤੱਕ ਇਸ ਨੇ ਵਿਵਸਥਿਤ ਰੂਪ’ਚ ਬਿਲਬੋਰਡ ਦੇ ‘Top 100’ ਚਾਰਟ ਵਜੋਂ ਆਪਣੀ ਪਛਾਣ ਬਣਾ ਲਈ।

ਵਰਤਮਾਨ ਸਮੇਂ Billboard ਦਰਜ਼ਨਾਂ ਚਾਰਟ ਅਮਰੀਕੀ ਕੰਪਨੀ Next Big Sound(NBS) ਦੁਆਰਾ ਮੁਹੱਈਆ ਕਰਵਾਏ analytics ਦੇ ਆਧਾਰ’ਤੇ ਹਰ ਹਫ਼ਤੇ ਦਰਜ਼ਨਾਂ ਚਾਰਟ ਜਾਰੀ ਕਰਦਾ ਹੈ,ਜੋ ਆਨਲਾਈਨ ਸਟੀਰਮਿਗ,ਸੋਸ਼ਲ ਨੈੱਟਵਰਕਾਂ ਤੇ ਰੇਡੀਓ’ਤੇ ਆਰਟਿਸਟਾਂ ਦੀ ਪ੍ਰਸਿੱਧੀ’ਤੇ ਆਧਾਰਿਤ ਹੁੰਦੀ ਹੈ।ਇਹਨਾਂ ਚਾਰਟਾਂ’ਚ ਪ੍ਰਮੁੱਖ ਹਨ:-

❇️ The Billoboard Hot 100(US’ਚ ਰਿਕਾਰਡ ਹੋਏ ਟਾਪ 100 ਗੀਤ)

❇️Billboard 200(US’ਚ ਰਿਕਾਰਡਡ ਟਾਪ ਐਲਬਮਾਂ ਤੇ EPs)

❇️Bubbling Under 100 Singles(ਜੋ ਅਜੇ The Billboard Hot 100’ਚ ਜਗ੍ਹਾ ਨਹੀਂ ਬਣਾ ਸਕੇ ਪਰ ਬਹੁਤ ਮਸ਼ਹੂਰ ਹਨ)

❇️The Billboard Social 50(ਸੋਸ਼ਲ ਨੈੱਟਵਰਕਾ’ਤੇ ਸਭ ਤੋਂ ਐਕਟਿਵ/ਟਰੈਂਡ’ਚ ਰਹਿਣ ਵਾਲੇ ਆਰਟਿਸਟ)

❇️Top Thriller Global Chart(ਵਿਸ਼ਵ ਪੱਧਰ’ਤੇ ਧੁੰਮ ਨਚਾ ਦੇਣ ਵਾਲੇ ਆਰਟਿਸਟ)

ਇਸ ਤੋਂ ਇਲਾਵਾ ਹੇਠ ਲਿਖੇ ਵੱਖ-ਵੱਖ ਦੇਸ਼ਾਂ’ਚ ਰਿਕਾਰਡ ਹੋਏ ਆਰਟਿਸਟਾਂ ਲਈ ਲਈ Billboard ਅਲਹਿਦਾ ਵੀ ਚਾਰਟ ਜਾਰੀ ਕਰਦਾ ਹੈ:-

❇️ The Billboard Canadain Hot 100

❇️ The Billboard Argentina Hot 100

❇️The Billboard Japan Hot 100

❇️ Billboard Vietnam Hot 100

❇️ Billboard Indonesia

❇️ Billboard Brasil

ਵੱਖਰੇ ਵੱਖਰੇ ਜੋਨਰਾਂ ਜਿਵੇਂ ਜੈਜ਼, R &B ,Rap, Billboard Latin, Billboard Dance ਜਿਹੇ ਚਾਰਟ ਵੀ ਜਾਰੀ ਹੁੰਦੇ ਹਨ।

ਵੱਖ-ਵੱਖ ਬਿਲਬੋਰਡ ਚਾਰਟਾਂ’ਚ ਥਾਂ ਬਣਾਉਣ ਵਾਲੇ ਪ੍ਰਮੁੱਖ ਭਾਰਤੀ ਆਰਟਿਸਟਾਂ’ਚ AR Rehman,ਅਰਮਾਨ ਮਲਿਕ,ਅਕਾਸ਼ ਆਹੂਜਾ AP Mukherjee, Divine,Tiger Shroff(ਹਾਂ ਉਹ ਗਾਉਂਦਾ ਵੀ ਹੈ) ਸ਼ਾਮਲ ਹਨ।

ਹੇਠਾਂ ਲਿਖੇ ਤਕਰੀਬਨ ਸਾਰੇ ਪੰਜਾਬੀ ਗਾਇਕਾਂ ਨੇ ਹੁਣ ਤੱਕ ਆਮ ਤੌਰ’ਤੇ Canadian Hot 100 ਤੇ Top Thriller Global ਬਿਲਬੋਰਡ ਚਾਰਟਾਂ’ਚ ਹੀ ਜਗ੍ਹਾਂ ਬਣਾਈ ਹੈ।ਇਹਨਾਂ’ਚ ਸ਼ਾਮਲ ਹਨ:

ਦਿਲਜੀਤ ਦੁਸਾਂਝ,ਗੁਰੂ ਰੰਧਾਵਾ,ਬੱਬੂ ਮਾਨ,ਕਰਨ ਔਜਲਾ,ਹਨੀ ਸਿੰਘ,ਬਾਦਸ਼ਾਹ,AP Dhillon,ਜਸ ਮਾਨਕ

Leave a comment

Design a site like this with WordPress.com
Get started