ਵਿਰੋਧ ਤੇ Groth ਸਮਾਜ ਵਿੱਚ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ ਇੱਕ ਚੰਗਾ ਤੇ ਇੱਕ ਮਾੜਾ, ਪਰ ਸਾਡੇ ਲੋਕਾਂ ਦਾ ਇਹ ਵੱਡਾ ਦੁਖਾਂਤ ਹੀ ਕਹਿ ਸਕਦੇ ਆਂ ਕਿ ਉਹ ਹਮੇਸ਼ਾਂ ਚੰਗਾ ਚੰਗਾ ਕਹਾਉਣ ਵਾਲੇ ਲੋਕਾਂ ਤੱਕ ਪਹੁੰਚ (Approach ) ਕਰਦੇ ਨੇ। ਜਿਸ ਵੀ ਧਿਰ ਦਾ ਪੱਲੜਾ ਭਾਰੀ ਹੁੰਦਾ ਹੈ ਲੋਕ ਉਸ ਧਿਰ ਦੇ ਨਾਲ ਜੁੜ ਕੇ ਆਪਣੇ ਆਪ ਨੂੰ ਉੱਚਾ ਤੇ ਸੁੱਚਾ ਦਰਸਾਉਣਾ ਚਾਹੁੰਦੇ ਨੇ।
✔️ ਕਿਸੇ ਵਿਅਕਤੀ ਜਾਂ ਸੰਸਥਾ ਦੇ ਚੰਗੇ ਜਾਂ ਮਾੜੇ ਪ੍ਰਭਾਵ ਦਾ ਪਤਾ ਉਦੋਂ ਲੱਗਦਾ ਹੈ ਜਦੋਂ ਉਸ ਦੀ ਵਿਰੋਧਤਾ ਹੁੰਦੀ ਹੈ। ਅਸਲ ਵਿੱਚ ਸਾਡਾ ਵਿਰੋਧ ਹੋਣਾ ਸਾਡੇ ਅੱਗੇ ਵਧਣ (Groth) ਦੀ ਪਹਿਲੀ ਨਿਸ਼ਾਨੀ ਹੈ। ਵਿਰੋਧ ਦਾ ਵੀ ਇੱਕ ਦਰਜਾ ਜਾਂ ਪੱਧਰ ਹੈ, ਜਿਸ ਤਰਾਂ ਦਾ ਕਿਸੇ ਬੰਦੇ ਦਾ ਸਮਾਜ ਵਿੱਚ ਰੁਤਬਾ ਹੁੰਦਾ ਹੈ ਉਸੇ ਤਰਾਂ ਦੀ ਉਸਦੀ ਵਿਰੋਧਤਾ ਹੁੰਦੀ ਹੈ।
✔️ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਵਿਰੋਧ ਵਿੱਚੋਂ ਬਹੁਤ ਕੁਝ ਚੰਗਾ ਨਿਕਲਦਾ ਹੈ ਪਰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਵਿਰੋਧ ਸਹਿਣ ਕਰਨ ਵਾਲੇ ਬੰਦੇ ਨੂੰ ਨੁਕਸਾਨ ਵੀ ਬਹੁਤ ਝੱਲਣਾ ਪੈਂਦੈ। ਇਹ ਗੱਲ ਪੱਕੀ ਹੈ ਕਿ ਕੁਝ ਸਮੇਂ ਬਾਅਦ ਉਸ ਵਿਰੋਧ ਵਿੱਚੋਂ ਨਿਕਲਿਆ ਹੋਇਆ ਰੂਪ ਸਮਾਜ ਲਈ ਬਹੁਤ ਲਾਭਕਾਰੀ ਸਿੱਧ ਹੁੰਦਾ ਹੈ, ਜਿਹੜਾ ਸਿਰਫ਼ ਤੇ ਸਿਰਫ਼ ਸਮਾਜ ਦੇ ਭਲੇ ਦੀ ਗੱਲ ਕਰਦਾ ।
✔️ ਸਮਾਜ ਵਿੱਚ ਜਿਨ੍ਹਾਂ ਵਿਅਕਤੀਆਂ ਨੇ ਵੱਡੇ ਰਿਸਕ ਲਏ ਹਨ ਜਾਂ ਕੁਝ ਹੱਟ ਕੇ ਕੀਤਾ , ਉਨ੍ਹਾਂ ਦੀ ਆਮ ਲੋਕਾਂ ਨਾਲ ਹੀ ਇੱਕਸੁਰਤਾ ਬਣੀ ਹੈ, ਕਿਉਂਕਿ ਉਨ੍ਹਾਂ ਦੀ ਬਰਾਬਰ ਦੀ ਪੱਧਰ ਤੇ ਗੱਲ ਕਰਨ ਵਾਲੇ ਲੋਕਾਂ ਨੇ ਉਨ੍ਹਾਂ ਨੂੰ ਪ੍ਰਵਾਨ ਨਹੀਂ ਕੀਤਾ, ਪਰ ਇਸ ਤਰ੍ਹਾਂ ਦੇ ਲੋਕ ਹੀ ਅੱਗੇ ਚੱਲ ਕੇ ਆਗੂ ਬਣੇ। ਇਨ੍ਹਾਂ ਦੀ ਅਗਵਾਈ ਵਿੱਚ ਬਣਿਆ ਸਮਾਜ ਨਵੇਂ ਰੂਪ ਵਿੱਚ ਉਭਰ ਕੇ ਸਾਹਮਣੇ ਆਇਆ। ਇਸ ਤਰ੍ਹਾਂ ਦੇ ਸਮਾਜ ਵਿੱਚ ਕੋਈ ਭੇਦ-ਭਾਵ ਜਾਂ ਵੈਰ-ਵਿਰੋਧ ਨਹੀਂ ਸੀ, ਸਗੋਂ ਉਹ ਇੱਕ ਅਖੰਡ ਹੋਣ ਦੀ ਗੱਲ ਕਰਦੇ ਸਨ। ਜਾਤ-ਪਾਤ, ਊਚ-ਨੀਚ ਤੇ ਲਿੰਗ ਭੇਦ-ਭਾਵ ਦੇ ਵੱਲੋਂ ਇਕ ਬਰਾਬਰ ਸਨ ।
✔️ਜਦੋਂ ਅਸੀਂ ਇਨ੍ਹਾਂ ਮਹਾਨ ਲੋਕਾਂ ਦੀ ਗੱਲ ਕਰਦੇ ਹਾਂ ਤਾਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਇਨ੍ਹਾਂ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ । ਉਦਾਹਰਣ ਦੇ ਤੌਰ ਤੇ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖ਼ਸੀਅਤ ਵੇਖਦੇ ਹਾਂ, ਉਨ੍ਹਾਂ ਨੇ ਸਮਾਜ ਦੇ ਵਿਕਾਸ ਤੇ ਆਮ ਲੋਕਾਂ ਦੇ ਹੱਕਾਂ ਦੀ ਗੱਲ ਕਰਦਿਆਂ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਇਥੇ ਕਮਾਲ ਦੀ ਗੱਲ ਇਹ ਹੈ ਕਿ ਅੱਜ ਤੱਕ ਉਨ੍ਹਾਂ ਵਰਗਾ ਬਣਨ ਦੀ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਤੇ ਜਿਹੜਾ “ਕੰਮ” ਉਨ੍ਹਾਂ ਨੇ ਕੀਤਾ ਉਸ ਵਰਗਾ ਤੱਕ ਕਿਸੇ ਕੋਲੋਂ ਹੋ ਨਹੀਂ ਸਕਿਆ ।
✔️ ਜਦੋਂ ਅਸੀਂ ਸੰਸਾਰ ਪ੍ਰਸਿੱਧ ਚਿੰਤਕਾਂ ਦੀ ਗੱਲ ਕਰਦੇ ਹਾਂ ਤਾਂ ਸੁਕਰਾਤ, ਪਲੈਟੋ, ਅਰਸਤੂ, ਜਾਂ ਮਾਰਟਿਨ ਲੂਥਰ ਵਰਗੇ ਮਹਾਨ ਚਿੰਤਕਾਂ ਦੀ ਆਪੋ ਆਪਣੇ ਸਮੇਂ ਵਿੱਚ ਵੱਡੀ ਵਿਰੋਧਤਾ ਹੋਈ ਪਰ ਜੋ ਕੁਝ ਉਹਨਾਂ ਨੇ ਕਿਹਾ ਉਹੀ ਗੱਲਾਂ ਕੁਝ ਸਮੇਂ ਬਾਅਦ ਸਿਧਾਂਤ ਬਣ ਗਈਆਂ। ਇਨ੍ਹਾਂ ਸਿਧਾਂਤਾਂ ਉੱਤੇ ਹੀ ਚੰਗੇ ਸਮਾਜ ਦੀ ਸਿਰਜਣਾ ਦੀ ਕਲਪਨਾ ਕੀਤੀ ਗਈ ਤੇ ਫਿਰ ਅਮਲ ਵਿੱਚ ਵੀ ਲਿਆਂਦਾ ਗਿਆ। ਇੱਥੇ ਹੈਰਾਨੀ ਇਸ ਗੱਲ ਦੀ ਹੁੰਦੀ ਅੈ ਕਿ ਅੱਜ ਵੱਡੇ ਵੱਡੇ ਸਮਾਜ ਸੁਧਾਰਕ ਇਨ੍ਹਾਂ ਸਿਧਾਂਤਾਂ ਨਾਲ ਸਮਾਜ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਰਦੇ ਹਨ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਾਏ ਜਾਣ ਵਾਲੇ ਸਿਲੇਬਸ ਵਿੱਚ ਇਨ੍ਹਾਂ ਵਿਅਕਤੀਆਂ ਦੁਆਰਾ ਪੇਸ਼ ਕੀਤੇ ਗਏ ਸਿਧਾਂਤ ਨੂੰ ਹੀ ਪੜ੍ਹਾ ਕੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਦਿਖਾਈ ਜਾ ਰਹੀ ਹੈ ।
✔️ ਵਿਰੋਧ ਦੀ ਇੱਕ ਹੋਰ ਗੱਲ ਬਹੁਤ ਦਿਲਚਸਪ ਹੈ ਕਿ ਇਸ ਵਿੱਚੋਂ ਨਿਕਲੀ ਸੰਸਥਾ ਜਾਂ ਬੰਦਾ ਕਿਸੇ ਮਾਣ ਸਨਮਾਨ ਦੀ ਪ੍ਰਵਾਹ ਜਾਂ ਲਾਲਚ ਨਹੀਂ ਕਰਦਾ ਸਗੋਂ ਉਹ ਤਾਂ ਵਾਰਨ ਜਾਂ ਕੁਰਬਾਨ ਕਰਨ ਦੀ ਬਿਰਤੀ ਦਾ ਮਾਲਕ ਹੋ ਨਿੱਬੜਦਾ ਹੈ, ਤੇ ਜਿਹੜਾ ਆਨੰਦ ਉਸ ਨੂੰ ਵਾਰਨ ਵਿੱਚੋਂ ਮਿਲਦਾ ਹੈ ਉਹ ਕਿਸੇ ਵੀ ਤਰ੍ਹਾਂ ਦੀ ਕਮਾਈ ਕਰਨ ਵਿੱਚੋਂ ਨਹੀਂ ਮਿਲਦਾ।
✔️ਜੇ ਅੱਜ ਅਸੀਂ ਸਾਡੇ ਸਮਾਜ ਦੀ ਗੱਲ ਕਰੀਏ ਤਾਂ ਧਾਰਮਿਕ ਖੇਤਰ ਵਿੱਚ ਆਈ ਹੋਈ ਗਿਰਾਵਟ ਨੇ ਸਾਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ ਕਿਉਂਕਿ ਪੁਜਾਰੀ ਦੁਆਰਾ ਪੇਸ਼ ਕੀਤਾ ਗਿਆ ਰੱਬ ਦਾ ਸੰਕਲਪ ਸਾਡੇ ਸਮਾਜ ਨੂੰ ਕਦੇ ਵੀ ਨਵੇਂ ਸੋਚ ਦਾ ਮਾਲਕ ਨਹੀਂ ਬਣਨ ਦੇਵੇਗਾ । ਜੇ ਕੋਈ ਵਿਅਕਤੀ ਅੱਜ ਦੇ ਸਮੇਂ ਵਿੱਚ ਨਵੀਂ ਗੱਲ ਕਰਦਾ ਹੈ ਤਾਂ ਉਸ ਨੂੰ ਧਾਰਮਿਕ ਰੁਤਬਿਆਂ ਉੱਤੇ ਬੈਠੇ ਹੋਏ ਲੋਕਾਂ ਵੱਲੋਂ ਦਬਾ ਕੇ ਇਸ ਸੋਚ ਨੂੰ ਮਾਰਨ ਦਾ ਹਰ ਕੋਝਾ ਯਤਨ ਕੀਤਾ ਜਾਂਦਾ ਹੈ।
✔️ ਸਿੱਖ ਸਮਾਜ ਵਿੱਚ ਅੱਜ ਪੁਜਾਰੀ ਦੁਆਰਾ ਪੇਸ਼ ਕੀਤੇ ਗਏ ਰੱਬ ਵਾਲੀ ਸੋਚ ਇੰਨੇ “ਪੈਰ ਪਸਾਰ” ਚੁੱਕੀ ਹੈ ਕਿ ਉਸ ਦੇ ਸਾਹਮਣੇ ਨਵੀਂ ਸੋਚ ਦੀ ਗੱਲ ਕਰਨੀ ਵੀ ਜੁਲਮ ਸਮਝੀ ਜਾਂਦੀ ਹੈ ਤੇ ਇਸੇ ਵਿਰੋਧਤਾ ਵਿੱਚੋਂ ਹੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਜਨਮ ਹੁੰਦਾ ਹੈ। ਇਸ ਸੋਚ ਨੂੰ ਦਬਾਉਣ ਵਾਸਤੇ ਉਨ੍ਹਾਂ ਉੱਤੇ ਹਮਲਾ ਕੀਤਾ ਜਾਂਦਾ ਤੇ ਭੱਦੇ ਤੋਂ ਭੱਦੇ ਇਲਜ਼ਾਮ ਲਾ ਕੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਸਾਡੇ ਸਾਹਮਣੇ ਹੈ ਤੇ ਇਹ ਲਗਾਤਾਰ ਜਾਰੀ ਵੀ ਹੈ।
🚨 ਇੱਥੇ ਇਹ ਗੱਲ ਬਹੁਤ ਸਪੱਸ਼ਟ ਹੈ ਕਿ ਭਾਈ ਸਾਹਿਬ ਦਾ ਵਿਰੋਧ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੇ ਸਿੱਖ ਸਮਾਜ ਵਿੱਚ ਬਹੁਤ ਕੁਝ ਗਲਤ ਹੀ ਪ੍ਰਚਲਿਤ ਰਿਹਾ ਹੈ । ਇਸ ਸੋਚ ਬਚਾਉਣ ਵਾਲੇ ਪੁਜਾਰੀ ਧੜੇ ਨੂੰ ਉਸ ਦੇ ਢਹਿ ਜਾਣ ਦਾ ਡਰ ਖਾ ਰਿਹਾ ਹੈ ਤੇ ਇਹ ਲੋਕ ਆਪਣੀ ਇਸ ਸੋਚ ਨੂੰ ਬਚਾਉਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਸਾਡੇ ਵਾਸਤੇ ਖ਼ੁਸ਼ੀ ਦੀ ਗੱਲ ਇਹ ਹੈ ਕਿ ਭਾਵੇਂ ਭਾਈ ਰਣਜੀਤ ਸਿੰਘ ਦਾ ਵਿਰੋਧ ਹੋ ਰਿਹਾ ਪਰ ਜਿਹੜਾ ਬੀਜ ਭਾਈ ਰਣਜੀਤ ਸਿੰਘ ਦੁਆਰਾ ਬੀਜ ਦਿੱਤਾ ਗਿਆ ਹੈ ਉਹ ਦਰੱਖਤ ਦਾ ਰੂਪ ਧਾਰਨ ਲੱਗ ਪਿਆ ਹੈ । ਅੱਜ ਇਨ੍ਹਾਂ ਲੋਕਾਂ ਵੱਲੋਂ ਭਾਈ ਸਾਹਿਬ ਦੀ ਵਿਰੋਧਤਾ ਤਾਂ ਜ਼ਰੂਰ ਹੋ ਰਹੀ ਹੈ ਪਰ ਆਉਣ ਵਾਲੇ ਸਮੇਂ ਵਿੱਚ ਭਾਈ ਸਾਹਿਬ ਦੁਆਰਾ ਕਹੀਆਂ ਗੱਲਾਂ ਇਨ੍ਹਾਂ ਦੇ ਗਲੇ ਦੀ ਹੱਡੀ ਬਣਨਗੀਆਂ।
🚨 ਨੌਜਵਾਨ ਬੱਚਿਆਂ ਵਿੱਚ ਨਵੀਂ ਸੋਚ ਕੰਮ ਕਰ ਰਹੀ ਹੈ ਤੇ ਇਸ ਰਾਹੀਂ ਨਵੇਂ ਸਮਾਜ ਦੀ ਸਿਰਜਣਾ ਵੀ ਸੰਭਵ ਹੈ, ਜਿਵੇਂ ਅਸੀਂ ਉੱਪਰ ਉਨ੍ਹਾਂ ਚਿੰਤਕਾਂ ਦੀ ਗੱਲ ਕਰਕੇ ਆਏ ਹਾਂ ਕਿ ਉਨ੍ਹਾਂ ਦੇ ਬਣਾਏ ਹੋਏ ਸਿਧਾਂਤ ਬਾਅਦ ਵਿੱਚ ਚੰਗੇ ਸਮਾਜ ਦੀ ਉਸਾਰੀ ਵਿਚ ਸਹਾਇਕ ਹੋਏ, ਬਿਲਕੁਲ ਉਸੇ ਤਰ੍ਹਾਂ ਭਾਈ ਰਣਜੀਤ ਸਿੰਘ ਖਾਲਸਾ ਜੀ ਦੀ ਸੋਚ ਵੀ ਇੱਕ ਚੰਗੇ ਸਮਾਜ ਦੀ ਸਿਰਜਣਾ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਸੋ ਸਾਨੂੰ ਇਸ ਵਿਰੋਧ ਤੋਂ ਡਰਨਾ ਨਹੀਂ ਚਾਹੀਦਾ ਸਗੋਂ ਖੁਸ਼ ਹੋਣਾ ਚਾਹੀਦਾ ਹੈ ਕਿ ਭਾਈ ਸਾਹਿਬ ਦੁਆਰਾ ਕੁਝ ਚੰਗਾ ਕੀਤਾ ਜਾ ਰਿਹਾ ਹੈ ਜਿਸ ਕਰਕੇ ਇਹ ਪੁਜਾਰੀ ਗਲਿਆਰਾ ਸਾਰੇ ਦਾ ਸਾਰਾ ਡਰਿਆ ਤੇ ਭੈਭੀਤ ਹੋਇਆ ਪਿਆ ਹੈ । ਆਉ ਇਸ ਵਿਰੋਧ ਵਿੱਚੋਂ ਨਿਕਲੇ ਨਵੇਂ ਤੇ ਉਸਾਰੂ ਸਮਾਜ ਨੂੰ ਜੀ ਆਇਆਂ ਆਖੀਏ ਤੇ ਭਾਈ ਸਾਹਿਬ ਦੇ ਸਾਥੀ ਹੋਣ ਦਾ ਮਾਣ ਹਾਸਲ ਕਰੀਏ।
Everything in society has two aspects, one good and one bad, but the great tragedy of our people is that they always approach the so-called good people. Whichever party has the upper hand, people want to show themselves high and pure by joining that party.The good or bad effect of an individual or organization is known when it is opposed. In fact, our opposition is the first sign of our growth. There is also a level or level of opposition, just as a person’s status in society is the same as his opposition.
There is no doubt that a lot of good comes out of opposition but it should not be forgotten that the person who endures the opposition also suffers a lot. It is a fact that after some time, the form that emerges from the protest proves to be very beneficial for the society, which speaks only for the good of the society.
✔️ People in society who have taken big risks or done something out of the ordinary are in harmony with the general public, because they are not accepted by those who speak on an equal footing, but only by such people. He went on to become a leader. The society formed under his leadership emerged in a new form. In such a society there was no discrimination or animosity, but they spoke of unity. Caste, class, and gender were equal.
When we talk about these great people, it becomes clear that they cannot be compared to anyone else. For example we see the personality of Guru Gobind Singh Ji, he sacrificed everything while talking about the development of the society and the rights of the common people, the amazing thing here is that no one has ever been like him. never imagined that could not be away from them like he did “work”. When we talk about world famous thinkers, great thinkers like Socrates, Plato, Aristotle, or Martin Luther have faced great opposition in their time but what they said became a theory after some time. It was on these principles that the creation of a good society was envisioned and then put into practice. Surprisingly, today the great social reformers talk of taking the society forward with these principles and by teaching the same principles presented by these individuals in the syllabus taught in the universities, the youth were given a new direction. Is goingAnother point of contention is very interesting that the organization or the person who comes out of it does not flow or greed for any honor but he is the master of the tendency to war or sacrifice, and the happiness he gets from war is There is no such thing as earning.
✔️If we talk about our society today, the decline in the religious field has left us far behind because the concept of God presented by the priest will never allow our society to have new thinking. If a person does something new in today’s time, then every ugly attempt is made to kill this thinking by suppressing it by the people sitting on religious positions.
In the Sikh society today, the divine thinking presented by the priest has spread so much that it is considered cruel to speak of new thinking in front of him and it is from this opposition that Bhai Ranjit Singh Dhadrians are born. They are attacked to suppress this thinking and we are trying to suppress them by making the worst accusations and it is continuing.
It is very clear here that Bhai Sahib’s opposition is a sign that a lot of wrong has been going on in our Sikh society. The priesthood that protects this thinking is afraid of its collapse and these people can go to any lengths to save their thinking. Happily for us, it is that even though he opposed Bhai Ranjit Singh, who has started to become a tree seeds have been sowed by Bhai Ranjit Singh. Today, Bhai Sahib is being opposed by these people, but in the future, what Bhai Sahib said will become a bone of contention. New thinking is working in young children and it is possible to create a new society through it, just as we have come to talk about the thinkers whose ideas later helped to build a good society, in the same way. The thinking of Bhai Ranjit Singh Khalsa Ji will also prove to be a milestone in the creation of a good society. So we should not be afraid of this protest but should be happy that something good is being done by Bhai Sahib which has made this priest corridor all scared and frightened. Let us welcome the new and constructive society that has emerged from this protest and be proud to be Bhai Sahib’s partner.
Leave a comment