
ਪੁਰਾਣੇ ਸਮੇਂ ਬਰਾਤਾਂ ਨੂੰ ਰਸਤੇ ਚ ਘੇਰ ਕੇ ਡਾਕੂ ਲੁੱਟ ਖੋਹ ਕਰ ਲੈਂਦੇ ਸੀ।
ਏਸ ਕਰਕੇ ਲਾੜੇ ਨੂੰ ਆਪਣੀ ਤੇ ਲਾੜੀ ਦੀ ਰੱਖਿਆ ਖਾਤਰ ਤਲਵਾਰ ਫੜਾਈ ਜਾਦੀ ਸੀ।
ਤੇ ਜੇ ਕਿਤੇ ਡਾਕੂਆਂ ਅਤੇ ਲੁਟੇਰਿਆਂ ਨਾਲ ਹੋਈ ਲੜਾਈ ਚ ਲਾੜਾ ਮਾਰਿਆ ਜਾਂਦਾ ਤਾਂ ਕੁੜੀ ਨੂੰ ਸਰਬਾਲੇ ਨਾਲ ਤੌਰ ਦਿੱਤਾ ਜਾਂਦਾ ਸੀ | ਇਸ ਕਰਕੇ ਹੀ ਲਾੜੇ ਨਾਲ ਸਰਬਾਲਾ ਬਣਾਇਆ ਜਨਦਾ ਸੀ ਅਤੇ ਸਰਬਾਲਾ ਲਾੜੇ ਦਾ ਹਾਣੀ ਹੀ ਬਣਾਇਆ ਜਾਦਾ ਸੀ।
ਜਦੋਂ ਸੁਹਰੇ ਘਰ ਬਰਾਤ ਢੁੱਕਦੀ ਤਾ ਲਾਗੀ ਦਰਵਾਜ਼ੇ ਦੀਆਂ ਚੁਖਾਠਾ (ਚੂਲਾ) ਤੇ ਤੇਲ ਚੋਉਂਦੇ ਸੀ ਤਾਂ ਕਿ ਚਿਰਰ ਚਿਰਰ ਦੀ ਆਵਾਜ ਨਾ ਆਵੇ।
ਬਰਾਤ ਦੀ ਵਾਪਸੀ ਵੇਲੇ ਕੁੜੀ ਦੀ ਮਾਂ ਗੱਡੇ ਦੇ ਲੱਕੜ ਆਲੇ ਪਹੀਆ ਤੇ ਪਾਣੀ ਪਾਉਦੀ ਕਿਉਂਕਿ ਪਾਣੀ ਪਾਏ ਤੋਂ ਲੱਕੜ ਦੇ ਪਹੀਏ ਫੁੱਲ ਜਾਦੇ ਨਾਲੇ ਚੀਕੂ ਚੀਕੂ ਦੀ ਆਵਾਜ ਨਹੀਂ ਕਰਦੇ ਸਨ, ਤਾਂ ਕਰਕੇ ਪਹੀਆਂ ਉਪਰ ਪਾਣੀ ਪਾਉਣ ਦਾ ਰਿਵਾਜ ਸੀ
ਅੱਜਕਲ ਜਨਤਾ ਕਾਰਾ ਦੇ ਟਾਇਰਾਂ ਤੇ ਪਾਣੀ ਪਾਈ ਜਾਂਦੀ ਹੈ ਤੇ ਲੋਹੇ ਦੇ ਗੇਟ ਤੇ ਕੰਧਾ ਤੇ ਤੇਲ ਚੋਈ ਜਾਦੇ ਨੇ।
ਮੁੱਕਦੀ ਗੱਲ ਏਹੇ ਆ ਕੇ ਪੁਰਾਣੇ ਵੇਲੇ ਦੀਆਂ ਲੋੜਾਂ ਅੱਜ ਕੱਲ ਦੇ ਟਾਈਮ ਵਿੱਚ ਰੀਤੀ ਰਿਵਾਜ ਬਣ ਗਏ ਨੇ…